Organic Maps: ਆਫਲਾਈਨ ਨਕਸ਼ੇ

23.1 ਹਜ਼ਾਰ ਸਮੀਖਿਆਵਾਂ
ਸਮੱਗਰੀ ਰੇਟਿੰਗ
PEGI 3
50 ਲੱਖ+
ਡਾਊਨਲੋਡ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Organic Maps ਯਾਤਰਾ, ਹਾਈਕਿੰਗ ਅਤੇ ਸਾਈਕਲਿੰਗ ਲਈ ਇੱਕ ਤੇਜ਼, ਵਿਸਥਾਰਪੂਰਣ ਆਫਲਾਈਨ ਨਕਸ਼ਾ ਅਤੇ GPS ਨੈਵੀਗੇਸ਼ਨ ਐਪ ਹੈ। ਰੂਟਾਂ ਦੀ ਯੋਜਨਾ ਬਣਾਓ, ਇਮਪੋਰਟ ਕਰੋ ਅਤੇ ਰਿਕਾਰਡ ਕਰੋ, ਅਤੇ ਬਿਨਾਂ ਬੈਟਰੀ ਖਤਮ ਕੀਤੇ ਜਾਂ ਇੰਟਰਨੈਟ ਵਰਤੇ ਸਮੂਥ ਗਾਈਡੈਂਸ ਦਾ ਆਨੰਦ ਲਵੋ। ਦੁਨੀਆ ਭਰ ਵਿੱਚ ਆਪਣੇ ਆਊਟਡੋਰ ਐਡਵੈਂਚਰ ਅਤੇ ਯਾਤਰਾਵਾਂ ਦੌਰਾਨ ਸਥਾਨਾਂ ਦੀ ਖੋਜ ਕਰੋ ਅਤੇ ਸੁਰੱਖਿਅਤ ਤਰੀਕੇ ਨਾਲ ਨੈਵੀਗੇਟ ਕਰੋ। ਐਪ ਅਸੀਮਿਤ ਨਕਸ਼ਾ ਡਾਊਨਲੋਡ ਅਤੇ ਹਰ ਦੋ ਹਫ਼ਤਿਆਂ ਵਿੱਚ ਅਪਡੇਟ ਪ੍ਰਦਾਨ ਕਰਦੀ ਹੈ। OpenStreetMap-ਅਧਾਰਿਤ, ਸੇਵਾਦਾਰਾਂ ਦੁਆਰਾ ਬਣਾਈ ਗਈ, ਪ੍ਰਾਈਵੇਸੀ-ਫਰਸਟ, 100% ਆਫਲਾਈਨ ਅਤੇ 100% ਮੁਫ਼ਤ।

ਆਫਲਾਈਨ:
ਐਪ 100% ਆਫਲਾਈਨ ਕੰਮ ਕਰਦੀ ਹੈ — ਖੋਜ ਅਤੇ ਨੈਵੀਗੇਸ਼ਨ ਸਮੇਤ। ਤੁਸੀਂ ਬਿਨਾਂ ਇੰਟਰਨੈਟ ਕਨੈਕਸ਼ਨ ਦੇ ਨਕਸ਼ਾ ਵੇਖ ਸਕਦੇ ਹੋ ਅਤੇ ਨੈਵੀਗੇਟ ਕਰ ਸਕਦੇ ਹੋ, ਜਿਸ ਨਾਲ ਮੋਬਾਈਲ ਡਾਟਾ ਅਤੇ ਰੋਮਿੰਗ ਖਰਚੇ ਬਚਦੇ ਹਨ। ਅਤੇ ਕਿਉਂਕਿ ਬੈਕਗ੍ਰਾਊਂਡ ਡਾਟਾ ਟ੍ਰਾਂਸਫਰ ਨਹੀਂ ਹੁੰਦਾ, ਤੁਹਾਡੀ ਬੈਟਰੀ ਹੋਰ ਲੰਬੇ ਸਮੇਂ ਤੱਕ ਚੱਲਦੀ ਹੈ।

ਤੇਜ਼:
ਜ਼ੂਮਿੰਗ, ਖੋਜ ਅਤੇ ਰੂਟ ਗਣਨਾ ਕਾਫ਼ੀ ਤੇਜ਼ ਕੰਮ ਕਰਦੀ ਹੈ।

ਵਿਸਥਾਰਪੂਰਣ ਅਤੇ ਅਪਡੇਟ:
ਨਕਸ਼ੇ ਵਿਸਥਾਰਪੂਰਣ ਹਨ ਅਤੇ ਹਕੀਕਤੀ ਹਾਲਾਤ ਦਰਸਾਉਣ ਲਈ ਮਹੀਨੇ ਵਿੱਚ ਦੋ ਵਾਰ ਅਪਡੇਟ ਕੀਤੇ ਜਾਂਦੇ ਹਨ। ਕਈ ਮਸ਼ਹੂਰ ਮੁਕਾਬਲੇਦਾਰਾਂ ਤੋਂ ਵੱਖਰੇ, ਇਨ੍ਹਾਂ ਵਿੱਚ ਇਮਾਰਤਾਂ ਦੇ ਨਾਮ, ਬੈਂਚ, ਹਾਈਕਿੰਗ ਰਸਤੇ ਅਤੇ ਹੋਰ ਲਾਭਦਾਇਕ ਜਾਣਕਾਰੀ ਸ਼ਾਮਲ ਹੈ।

OpenStreetMap-ਅਧਾਰਿਤ:
OpenStreetMap ਇੱਕ wiki-ਸਟਾਈਲ ਵਿਸ਼ਵ ਨਕਸ਼ਾ ਹੈ ਜੋ ਲੱਖਾਂ ਸੇਵਾਦਾਰਾਂ ਦੁਆਰਾ ਬਣਾਇਆ ਅਤੇ ਸੰਭਾਲਿਆ ਜਾਂਦਾ ਹੈ — ਸਥਾਨਕ ਲੋਕ ਜੋ ਆਪਣੇ ਇਲਾਕਿਆਂ ਨੂੰ ਸਭ ਤੋਂ ਵਧੀਆ ਜਾਣਦੇ ਹਨ। ਇਹ ਸਮੂਹਕ ਯਤਨ ਬਹੁਤ ਹੀ ਵਿਸਥਾਰਪੂਰਣ ਨਕਸ਼ੇ ਪ੍ਰਦਾਨ ਕਰਦਾ ਹੈ, ਜੋ ਘੱਟ ਮੈਪ ਕੀਤੇ ਖੇਤਰਾਂ ਵਿੱਚ ਵਪਾਰਕ ਨਕਸ਼ਿਆਂ ਨਾਲੋਂ ਵੀ ਜ਼ਿਆਦਾ ਸਹੀ ਹੁੰਦੇ ਹਨ। Organic Maps ਹਰ ਦੋ ਹਫ਼ਤਿਆਂ ਵਿੱਚ OpenStreetMap ਤੋਂ ਡਾਟਾ ਅਪਡੇਟ ਕਰਦੀ ਹੈ, ਜਿਸ ਨਾਲ ਤੁਹਾਡੇ ਨਕਸ਼ੇ ਨਵੇਂ ਅਤੇ ਭਰੋਸੇਯੋਗ ਰਹਿੰਦੇ ਹਨ। ਜੇ ਤੁਸੀਂ ਕੁਝ ਗੁੰਮ ਵੇਖਦੇ ਹੋ, ਤਾਂ ਤੁਸੀਂ ਇਸਨੂੰ OpenStreetMap ਵਿੱਚ ਸ਼ਾਮਲ ਕਰ ਸਕਦੇ ਹੋ ਅਤੇ ਸਾਰਿਆਂ ਲਈ ਨਕਸ਼ੇ ਨੂੰ ਸੁਧਾਰ ਸਕਦੇ ਹੋ।

ਪ੍ਰਾਈਵੇਸੀ-ਫਰਸਟ:
ਅਸੀਂ ਕੋਈ ਵੀ ਡਾਟਾ ਜਾਂ ਪਛਾਣਕਰਤਾ ਇਕੱਠੇ ਨਹੀਂ ਕਰਦੇ। ਇਸਦਾ ਮਤਲਬ ਹੈ ਕਿ ਡਾਟਾ ਲੀਕ ਦਾ ਕੋਈ ਖਤਰਾ ਨਹੀਂ ਅਤੇ ਨਾ ਹੀ ਵਿਗਿਆਪਨ ਜਾਂ ਪਰੇਸ਼ਾਨ ਕਰਨ ਵਾਲੀਆਂ ਨੋਟੀਫਿਕੇਸ਼ਨ — ਸਿਰਫ਼ ਇੱਕ ਸਾਫ਼, ਨਿੱਜੀ ਨਕਸ਼ਾ ਅਨੁਭਵ।

ਮੁੱਖ ਵਿਸ਼ੇਸ਼ਤਾਵਾਂ

ਸਥਾਨ ਖੋਜੋ:
ਪਤਾ, ਨਾਮ ਜਾਂ ਸ਼੍ਰੇਣੀ ਦੁਆਰਾ ਖੋਜ ਕਰੋ, ਲੱਖਾਂ POI ਖੋਜੋ ਅਤੇ ਖੁਲ੍ਹਣ ਦੇ ਸਮੇਂ, Wikipedia ਲੇਖ, ਵ੍ਹੀਲਚੇਅਰ ਪਹੁੰਚ ਅਤੇ ਹੋਰ ਲਾਭਦਾਇਕ ਜਾਣਕਾਰੀ ਵੇਖੋ। ਸਭ ਕੁਝ ਆਫਲਾਈਨ ਉਪਲਬਧ ਹੈ।

GPS ਨੈਵੀਗੇਸ਼ਨ:
ਆਵਾਜ਼-ਨਿਰਦੇਸ਼ਿਤ, ਟਰਨ-ਬਾਈ-ਟਰਨ ਦਿਸ਼ਾ-ਨਿਰਦੇਸ਼ਾਂ ਦਾ ਆਨੰਦ ਲਵੋ। ਪੈਦਲ, ਹਾਈਕਿੰਗ, ਸਾਈਕਲਿੰਗ ਜਾਂ ਡਰਾਈਵਿੰਗ ਲਈ ਰੂਟ ਬਣਾਓ — ਸ਼ਹਿਰਾਂ, ਦੇਸ਼ਾਂ ਅਤੇ ਕਈ ਵੇਪਾਇੰਟਾਂ ਦੇ ਵਿਚਕਾਰ ਰੂਟ ਸਮੇਤ। ਆਪਣੇ ਮੈਟਰੋ ਯਾਤਰਾ ਲਈ ਸਭ ਤੋਂ ਵਧੀਆ ਰੂਟ ਲੱਭੋ।

ਦੁਨੀਆ ਭਰ ਦੇ ਹਾਈਕਿੰਗ ਅਤੇ ਸਾਈਕਲਿੰਗ ਰਸਤੇ:
ਖਾਸ ਨਕਸ਼ਾ ਲੇਅਰ ਚਾਲੂ ਕਰੋ ਅਤੇ OpenStreetMap ਤੋਂ ਪ੍ਰਾਪਤ ਲੋਕਪ੍ਰਿਯ ਹਾਈਕਿੰਗ ਅਤੇ ਸਾਈਕਲਿੰਗ ਰੂਟ ਖੋਜੋ। ਰੰਗੀਨ ਬਾਈਕ ਅਤੇ MTB ਰੂਟਾਂ ਅਤੇ ਸਰਕਾਰੀ ਹਾਈਕਿੰਗ ਰਸਤੇ ਵੇਖਣ ਲਈ ਲੇਅਰ ਬਦਲੋ।

ਸਾਰਵਜਨਿਕ ਆਵਾਜਾਈ:
ਸਟਾਪਾਂ 'ਤੇ ਪਬਲਿਕ ਟ੍ਰਾਂਸਪੋਰਟ ਦੇ ਰੂਟ ਨੰਬਰ ਵੇਖੋ। ਲਾਈਵ ਸਮਾਂਸੂਚੀਆਂ ਅਤੇ ਰੂਟਿੰਗ ਇਸ ਵੇਲੇ ਵਿਕਾਸ ਅਧੀਨ ਹਨ।

ਨਕਸ਼ਾ ਸਟਾਈਲ:
ਆਪਣੀ ਗਤੀਵਿਧੀ ਅਨੁਸਾਰ ਨਕਸ਼ਾ ਲੇਅਰ ਚੁਣੋ — Outdoors, Contour Lines, Hiking, Cycling ਜਾਂ Metro/Subway।

ਟ੍ਰੈਕ ਰਿਕਾਰਡਰ:
ਆਪਣੇ ਰੂਟਾਂ ਅਤੇ ਮਨਪਸੰਦ ਸਥਾਨਾਂ ਨੂੰ ਰਿਕਾਰਡ, ਇਮਪੋਰਟ, ਐਕਸਪੋਰਟ ਅਤੇ ਸਾਂਝਾ ਕਰੋ। KML, KMZ, GPX ਅਤੇ GeoJSON ਫਾਰਮੈਟ ਸਮਰਥਿਤ ਹਨ।

Wikipedia ਲੇਖ:
ਨਕਸ਼ੇ 'ਤੇ ਮਿਲੇ ਸਥਾਨਾਂ ਲਈ Wikipedia ਲੇਖ ਵੇਖੋ। ਖੋਜ ਵਿੱਚ “?wiki” ਲਿਖੋ ਤਾਂ ਕਿ ਸਾਰੇ Wikipedia ਨਾਲ ਜੁੜੇ ਸਥਾਨ ਮਿਲ ਸਕਣ।

ਨਕਸ਼ਾ ਸੰਪਾਦਕ:
ਗੁੰਮ ਸਥਾਨ ਸ਼ਾਮਲ ਕਰਕੇ ਜਾਂ Organic Maps ਤੋਂ ਸਿੱਧਾ ਨਕਸ਼ਾ ਸੰਪਾਦਿਤ ਕਰਕੇ OpenStreetMap ਵਿੱਚ ਯੋਗਦਾਨ ਪਾਓ।

ਡਾਰਕ ਮੋਡ:
ਰਾਤ ਵਿੱਚ ਆਰਾਮਦਾਇਕ ਵੇਖਣ ਲਈ ਡਾਰਕ ਥੀਮ ਵਰਤੋਂ।

ਐਪ ਨੂੰ ਅਜ਼ਮਾਓ — ਇਹ 100% ਮੁਫ਼ਤ, ਵਿਗਿਆਪਨ-ਰਹਿਤ, ਤੇਜ਼ ਅਤੇ ਪੂਰੀ ਤਰ੍ਹਾਂ ਆਫਲਾਈਨ ਹੈ। ਇੱਕ ਤੇਜ਼, ਭਰੋਸੇਯੋਗ ਅਤੇ ਨਿੱਜੀ ਨਕਸ਼ਾ ਅਨੁਭਵ ਦਾ ਆਨੰਦ ਲਵੋ ਅਤੇ ਇਸਨੂੰ ਹੋਰਾਂ ਨਾਲ ਸਾਂਝਾ ਕਰੋ!

Organic Maps ਇੱਕ ਸੁਤੰਤਰ, ਸਮੁਦਾਇ-ਚਲਿਤ, ਓਪਨ-ਸੋਰਸ ਪ੍ਰੋਜੈਕਟ ਹੈ ਜਿਸ ਵਿੱਚ ਸੈਂਕੜੇ ਯੋਗਦਾਨਕਾਰ ਨਵੀਆਂ ਵਿਸ਼ੇਸ਼ਤਾਵਾਂ ਵਿਕਸਿਤ ਕਰਨ, ਸਮੱਸਿਆਵਾਂ ਠੀਕ ਕਰਨ, ਅਨੁਵਾਦ ਕਰਨ ਅਤੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ।

Telegram 'ਤੇ ਜੁੜੋ: @OrganicMapsApp
ਜਾਂ ਪ੍ਰੋਜੈਕਟ ਨੂੰ ਸਮਰਥਨ ਦੇ ਹੋਰ ਤਰੀਕੇ ਜਾਣੋ: https://organicmaps.app/contribute/

ਤੁਹਾਡੇ ਸੱਚੇ ਫੀਡਬੈਕ ਅਤੇ ਰਿਵਿਊ ਸਾਨੂੰ ਪ੍ਰੇਰਿਤ ਕਰਦੇ ਹਨ! ਸਾਨੂੰ ਤੁਹਾਡੀ ਰਾਏ ਸੁਣਨਾ ਚੰਗਾ ਲੱਗਦਾ ਹੈ। ਕੋਈ ਸਵਾਲ ਹਨ? ਹੋਰ ਜਾਣਕਾਰੀ ਅਤੇ FAQ ਲਈ organicmaps.app ਵੈਬਸਾਈਟ 'ਤੇ ਜਾਓ।
ਹਾਈਕਿੰਗ, ਸਾਈਕਲਿੰਗ ਅਤੇ ਯਾਤਰਾ ਲਈ GPS ਨੈਵੀਗੇਸ਼ਨ ਨਾਲ ਭਰੋਸੇਯੋਗ ਆਫਲਾਈਨ ਨਕਸ਼ੇ ਲਵੋ।
ਅੱਪਡੇਟ ਕਰਨ ਦੀ ਤਾਰੀਖ
30 ਸਤੰ 2026

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
  • ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
  • ਕੋਈ ਡਾਟਾ ਇਕੱਤਰ ਨਹੀਂ ਕੀਤਾ ਗਿਆ
    ਵਿਕਾਸਕਾਰਾਂ ਵੱਲੋਂ ਡਾਟੇ ਨੂੰ ਇਕੱਤਰ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ

ਰੇਟਿੰਗਾਂ ਅਤੇ ਸਮੀਖਿਆਵਾਂ

22.2 ਹਜ਼ਾਰ ਸਮੀਖਿਆਵਾਂ

ਨਵਾਂ ਕੀ ਹੈ

• OSM ਡਾਟਾ 28 ਸਤੰਬਰ ਦਾ, ਵਿਕੀਪੀਡੀਆ 21 ਸਤੰਬਰ ਦਾ
• ਸੁਧਾਰੇ ਹੋਏ ਵਿਕਲਪਕ ਰਸਤੇ ਅਤੇ ਉਹਨਾਂ ਦੇ ਅੰਦਾਜ਼ਨ ਪਹੁੰਚਣ ਦੇ ਸਮੇਂ
• ਦਰਮਿਆਨੇ ਰਸਤੇ ਦੇ ਸਟਾਪਾਂ ਦੇ ਕ੍ਰਮ ਨੂੰ ਅਨੁਕੂਲ ਬਣਾਉਣ ਲਈ ਇੱਕ ਸੈਟਿੰਗ ਸ਼ਾਮਲ ਕੀਤੀ ਗਈ ਹੈ
• ਯੋਜਨਾਬੱਧ ਰੂਟ ਵਿੱਚ ਇੱਕ ਸਟਾਪ ਜੋੜਨ ਜਾਂ ਬਦਲਣ ਲਈ ਬਟਨ ਸ਼ਾਮਲ ਕੀਤੇ ਗਏ ਹਨ
• ਨੈਵੀਗੇਸ਼ਨ ਦੌਰਾਨ ਹੁਣ ਚੁਣਿਆ ਗਿਆ ਵਿਕਲਪਕ ਰੂਟ ਸੁਰੱਖਿਅਤ ਰੱਖਿਆ ਜਾਂਦਾ ਹੈ
• ਟਰੈਕ ਰਿਕਾਰਡਿੰਗ ਨੂੰ ਠੀਕ ਅਤੇ ਸੁਧਾਰਿਆ ਗਿਆ ਹੈ
• KMB ਫਾਈਲਾਂ ਨੂੰ ਇੰਪੋਰਟ ਕਰਨ ਦੀ ਸਮੱਸਿਆ ਠੀਕ ਕੀਤੀ ਗਈ
• ਯੂਜ਼ਰ ਇੰਟਰਫੇਸ ਵਿੱਚ ਸੁਧਾਰ ਅਤੇ ਮੁਰੰਮਤਾਂ
…ਹੋਰ ਵੇਰਵੇ ਇੱਥੇ omaps.org/news